ਵਿਭਾਗ ਬਾਰੇ
ਪੰਜਾਬੀ ਯੂਨੀਵਰਸਿਟੀ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਦੀ ਆਪਣੀ ਵੱਖਰੀ ਪਛਾਣ ਹੈ । ਸ਼ੁਰੂ ਵਿੱਚ ਲੋਕ ਪ੍ਰਸ਼ਾਸਨ ਵਿਸ਼ੇ ਦੀ ਪੋਸਟ ਗ੍ਰੈਜੂਏਟ ਕਲਾਸਾਂ 1971 ਵਿੱਚ ਐਮ.ਐਮ. ਮੋਦੀ ਡਿਗਰੀ ਕਾਲਜ, ਪਟਿਆਲਾ ਵਿਖੇ ਸਥਿਤ ਇੰਵਨਿੰਗ ਇੰਸਟੀਚਿਊਟ ਆਫ਼ ਪੋਸਟ ਗ੍ਰੈਜੂਏਟ ਸਟੱਡੀਜ਼ ਵਿਚ ਸ਼ੁਰੂ ਕੀਤੀਆਂ ਗਈਆਂ ਸਨ । ਯੂ.ਜੀ.ਸੀ. ਨੇ ਵਿਭਾਗ ਨੂੰ ਨੌਕਰੀਆਂ ਨਾਲ ਸਬੰਧਤ ਤਿੰਨ ਪੋਸਟ-ਗ੍ਰੈਜੂਏਟ ਡਿਪਲੋਮਾ ਕੋਰਸ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਸੀ, ਅਰਥਾਤ ਪੀ.ਜੀ. ਡਿਪਲੋਮਾ ਜ਼ਨ ਸੰਪਰਕ ਅਤੇ ਵਿਗਿਆਪਨ, ਪੀ.ਜੀ. ਡਿਪਲੋਮਾ ਸ਼ਹਿਰੀ ਵਿਕਾਸ ਅਤੇ ਨਗਰ ਪ੍ਰਸ਼ਾਸਨ; ਅਤੇ ਪੀ.ਜੀ. ਡਿਪਲੋਮਾ ਸਮਾਜਿਕ ਕਲਿਆਣ ਪ੍ਰਸ਼ਾਸਨ । ਇਸ ਵਿਸ਼ੇ ਦੀ ਸਾਰਥਕਤਾ ਨੂੰ ਧਿਆਨ ਵਿਚ ਰੱਖਦੇ ਹੋਏ, ਯੂਨੀਵਰਸਿਟੀ ਅਧਿਕਾਰੀਆਂ ਨੇ 1978 ਵਿਚ ਲੋਕ ਪ੍ਰਸ਼ਾਸਨ ਵਿਭਾਗ ਨੂੰ ਐਮ.ਐਮ. ਮੋਦੀ ਡਿਗਰੀ ਕਾਲਜ, ਪਟਿਆਲਾ ਤੋਂ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿਚ ਬਦਲ਼ ਦਿੱਤਾ। ਉਦੋਂ ਤੋਂ ਇਹ ਵਿਭਾਗ ਬਹੁਤ ਉਨੱਤੀ ਕਰ ਚੁੱਕਾ ਹੈ ਅਤੇ ਅਜੋਕੇ ਸਮੇਂ ਵਿੱਚ ਇਹ ਸਮਾਜਿਕ ਵਿਗਿਆਨ ਦੇ ਮਹੱਤਵਪੂਰਨ ਵਿਭਾਗਾਂ ਵਿਚੋਂ ਇਕ ਹੈ ਅਤੇ ਇਹ ਸਿੱਖਿਆ ਅਤੇ ਪ੍ਰਸ਼ਸਨ ਦੇ ਖੋਜ ਕਾਰਜ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਭਾਰਤ ਦੀਆਂ ਕੁਝ ਯੂਨੀਵਰਸਿਟੀਆਂ ਕੋਲ ਹੀ ਲੋਕ ਪ੍ਰਸ਼ਾਸਨ ਇਕ ਅਲੱਗ ਵਿਭਾਗ ਹੋਣ ਦਾ ਮਾਣ ਹੈ ਅਤੇ ਸਾਡੇ ਵਿਭਾਗ ਉਨ੍ਹਾਂ ਵਿਚੋਂ ਇਕ ਹੈ। 2009 ਤੋਂ ਵਿਭਾਗ ਨੇ ਯੂਜੀਸੀ ਦੁਆਰਾ ਸਪਾਂਸਰਡ ਪੀ ਜੀ ਡਿਪਲੋਮਾ ‘ਮਨੁੱਖੀ ਅਧਿਕਾਰ ਅਤੇ ਕਰਤੱਵ’ ਵੀ ਸ਼ੁਰੂ ਕੀਤਾ । 2024 ਤੋਂ ਲੋਕ ਪ੍ਰਸ਼ਾਸਨ ਵਿਭਾਗ ਵਿੱਚ 5 ਸਾਲਾ UG-PG ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ।
ਕੇਂਦਰੀ ਖੋਜ ਖੇਤਰ
- ਪ੍ਰਬੰਧਕੀ ਸਿਧਾਂਤ ਅਤੇ ਚਿੰਤਨ
- ਸਥਾਨਕ ਸਰਕਾਰ
- ਭਾਰਤੀ ਅਤੇ ਰਾਜ ਪ੍ਰਸ਼ਾਸਨ
- ਸਮਾਜਿਕ ਕਲਿਆਣ ਪ੍ਰਸ਼ਾਸਨ
- ਭਾਰਤੀ ਪ੍ਰਸ਼ਾਸਨ ਵਿਚ ਉਭਰ ਰਹੇ ਖੇਤਰ
- ਈ-ਗਵਰਨੈਂਸ
- ਡਿਜ਼ਾਸਟਰ ਮੈਨੇਜ਼ਮੈਟ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਬੁਨਿਆਦੀ ਢਾਂਚਾ ਸਹੂਲਤਾਂ
- ਕਲਾਸ ਰੂਮ: 04
- ਅਧਿਆਪਨ ਅਮਲੇ ਵਾਸਤੇ ਕਮਰੇ: 04
- ਖੋਜ ਵਿਦਵਾਨਾਂ ਲਈ ਕਮਰੇ: 01
- ਦਫ਼ਤਰ: 01
- ਸਾਜ਼ੋ-ਸਾਮਾਨ: 05 ਕੰਪਿਊਟਰ, 03 ਫੋਟੋ- ਕੋਪੀਅਰ ਕਮ ਪ੍ਰਿੰਟਰ, 02 ਪ੍ਰਿੰਟਰ, 01 ਓਵਰਹੈੱਡ ਪ੍ਰੋਜੈਕਟਰ,01 ਵੱਡੀ ਫੋਟੋ ਸਟੇਟ ਮਸ਼ੀਨ, 01 ਕੰਪਿਊਟਰ ਲੈਬ, 04 ਸਮਾਰਟ ਕਲਾਸ ਰੂਮ
ਸੈਮੀਨਾਰ/ ਕਾਨਫਰੰਸਾਂ ਕਰਵਾਈਆਂ ਗਈਆਂ
- ਰਾਸ਼ਟਰੀ ਸੈਮੀਨਾਰ: 20
- ਨੈਸ਼ਨਲ ਕਾਨਫਰੰਸਾਂ: 02
- ਅੰਤਰਰਾਸ਼ਟਰੀ ਕਾਨਫਰੰਸ: 02
- ਰਿਫਰੈਸ਼ਰ ਕੋਰਸ: 01
- ਵਰਕਸ਼ਾਪਾਂ:05
ਮਹੱਤਵਪੂਰਨ ਪ੍ਰਾਪਤੀਆਂ
- 65 ਤੋਂ ਵੱਧ ਪੀ.ਐੱਚ.ਡੀ. ਡਿਗਰੀਆਂ ਅਤੇ 150 ਤੋਂ ਵੱਧ ਐਮ.ਫਿਲ. ਡਿਗਰੀਆਂ ਹੁਣ ਤੱਕ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਵਰਤਮਾਨ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਫੈਲੋਸ਼ਿਪ ਧਾਰਕ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ 55 ਤੋਂ ਵੱਧ ਵਿਦਿਆਰਥੀ ਪੀਐਚ.ਡੀ. ਡਿਗਰੀ ਲਈ ਲੋਕ ਪ੍ਰਸ਼ਾਸਨ ਦੇ ਮੁੱਖ ਖੇਤਰਾਂ 'ਤੇ ਖੋਜ ਅਧਿਐਨ ਲਈ ਦਾਖਲ/ਰਜਿਸਟਰਡ ਹਨ।
- ਇਸ ਵਿਭਾਗ ਦੇ ਵਿਦਿਆਰਥੀ ਅਕਾਦਮਿਕਤਾ ਵਿੱਚ ਉੱਤਮਤਾ ਦੇ ਨਾਲ-ਨਾਲ ਯੂਨੀਵਰਸਿਟੀ ਦੇ ਜ਼ੋਨਲ ਅਤੇ ਅੰਤਰ-ਜ਼ੋਨਲ ਯੁਵਕ ਮੇਲਿਆਂ ਵਿੱਚ ਨਿਯਮਿਤ ਤੌਰ 'ਤੇ ਇਨਾਮ ਜਿੱਤਦੇ ਹਨ।
- ਸਾਡੇ ਫੈਕਲਟੀ ਮੈਂਬਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੇਸ਼ੇਵਰ ਸੰਸਥਾਵਾਂ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ 'ਤੇ ਹਨ।
- ਸਾਡੇ ਫੈਕਲਟੀ ਮੈਂਬਰ ਅਕਸਰ ਵੱਖ-ਵੱਖ ਅਕਾਦਮਿਕ ਅਤੇ ਸਿਖਲਾਈ ਸੰਸਥਾਵਾਂ ਵਿੱਚ ਸਰੋਤ ਵਿਅਕਤੀਆਂ (Resource Persons) ਵਜੋਂ ਕੰਮ ਕਰਦੇ ਹਨ।
- ਵਿਦਿਆਰਥੀਆਂ ਲਈ ਕਰੀਅਰ ਗਾਈਡੈਂਸ ਸੈਸ਼ਨਾਂ ਦਾ ਆਯੋਜਨ ਕੀਤਾ ਜਾਦਾ ਹੈ।
- ਵਿਭਾਗ ਦੁਆਰਾ ਖੇਤਰ ਦੇ ਉੱਘੇ ਵਿਦਵਾਨਾਂ ਦੇ ਐਕਸਟੈਨਸ਼ਨ-ਲੈਕਚਰ ਹਰ ਸਾਲ ਕਰਵਾਏ ਜਾਂਦੇ ਹਨ।
- ਵਿਦਿਅਕ ਯਾਤਰਾ ਕਰਨਾ ਵਿਭਾਗ ਦੀ ਇਕ ਹੋਰ ਸਾਲਾਨਾ ਵਿਸ਼ੇਸ਼ਤਾ ਹੈ।
- ਯੂਗਾਂਡਾ, ਘਾਨਾ ਅਤੇ ਅਫਗਾਨਿਸਤਾਨ ਦੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਲੋਕ ਪ੍ਰਸ਼ਾਸਨ ਵਿਭਾਗ ਤੋਂ ਹਾਲ ਹੀ ਦੇ ਸਾਲਾਂ ਵਿੱਚ ਐਮ.ਏ. ਕੀਤੀ ਹੈ।
- ਇਥੋਪੀਆ, ਬੋਤਸਵਾਨਾ ਅਤੇ ਅਫਗਾਨਿਸਤਾਨ ਦੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸਾਡੇ ਵਿਭਾਗ ਤੋਂ ਪੀ.ਐਚ.ਡੀ. ਦੀ ਪੜ੍ਹਾਈ ਕੀਤੀ ਹੈ ਅਤੇ ਕਈ ਵਿਦਿਆਰਥੀ ਪੀ.ਐਚ.ਡੀ. ਕਰ ਰਹੇ ਹਨ।
- ਵਿਭਾਗ ਦੇ ਬਹੁਤ ਸਾਰੇ ਵਿਦਿਆਰਥੀ ਯੂਨੀਵਰਸਿਟੀ ਅਤੇ ਕਾਲਜ ਪੱਧਰ 'ਤੇ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੁਝ ਵਿਦਿਆਰਥੀ ਯੂਨੀਵਰਸਿਟੀਆਂ ਅਤੇ ਸਿਖਲਾਈ ਸੰਸਥਾਵਾਂ ਦੇ ਵਿਭਾਗਾਂ ਦੇ ਮੁਖੀ ਦੇ ਨਾਲ-ਨਾਲ ਕਾਲਜਾਂ ਦੇ ਪ੍ਰਿੰਸੀਪਲ ਅਤੇ ਵਾਈਸ-ਪ੍ਰਿੰਸੀਪਲ ਬਣ ਗਏ ਹਨ। ਕੁਝ ਵਿਦਿਆਰਥੀ ਪ੍ਰਸ਼ਾਸਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਕੰਮ ਕਰ ਰਹੇ ਹਨ।
- ਵਿਭਾਗ ਦੇ ਬਹੁਤ ਸਾਰੇ ਖੋਜਾਰਥੀ ਨਿਯਮਿਤ ਤੌਰ 'ਤੇ ਚੰਗੇ ਰਸਾਲਿਆਂ ਵਿਚ ਖੋਜ ਪੱਤਰ ਪ੍ਰਕਾਸ਼ਿਤ ਕਰਦੇ ਹਨ।
ਵਜ਼ੀਫ਼ਾ
- ਯੂਨੀਵਰਸਿਟੀ ਨਿਯਮਾਂ ਅਨੁਸਾਰ ਵਿਦਿਆਰਥੀ-ਅਵਾਰਡ-ਫੰਡ।
- ਪੰਜਾਬ ਸਰਕਾਰ ਦੇ ਨਿਯਮਾ ਅਨੁਸਾਰ ਪੋਸਟ-ਮੈਟ੍ਰਿਕ ਸਕਾਲਰਸ਼ਿਪ ਅਵਾਰਡ।
Dr. RENU
0175-5136242
head_publicadmin@pbi.ac.in
0175-5136242,6244
Information authenticated by
Dr. RENU
Webpage managed by
University Computer Centre
Departmental website liaison officer
-
Last Updated on:
23-01-2025